Amritpal Singh Kal Kra Rahe ne Viah Kirandeep Kaur Naal

ਅਮ੍ਰਿਤਪਾਲ ਸਿੰਘ ਕਲ 10 ਫਰਵਰੀ ਨੂੰ ਕਰਵਾ ਰਹੇ ਹਨ ਇੰਗਲੈਂਡ ਦੀ ਵਸਨੀਕ ਕਿਰਨਦੀਪ ਕੌਰ ਨਾਲ ਵਿਆਹ !!

ਪੰਜਾਬ : ਸੁਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ” ਵਾਰਿਸ ਪੰਜਾਬ ਦੇ ” ਜਥੇਬੰਦੀ ਦੇ ਪ੍ਰਧਾਨ ਖਾਲਸਾ ਅਮ੍ਰਿਤਪਾਲ ਸਿੰਘ ਜਲਦ ਹੀ ਵਿਆਹ ਬੰਧਨ ਚ ਬੱਝਣ ਜਾ ਰਹੇ ਹਨ | ਸੂਤਰਾਂ ਅਨੁਸਾਰ ਕਲ 10 ਫਰਵਰੀ ਨੂੰ ਜਲੰਧਰ ਵਿਖੇ ਇੰਗਲੈਂਡ ਵਾਸੀ ਪਿਆਰਾ ਸਿੰਘ ਦੀ ਸਪੁੱਤਰੀ ਕਿਰਨਦੀਪ ਕੌਰ ਨਾਲ ਵਿਆਹ ਕਰਵਾ ਰਹੇ ਹਨ |

ਖ਼ਬਰਾਂ ਮੁਤਾਬਿਕ ਅੰਮ੍ਰਿਤਪਾਲ ਸਿੰਘ ਦਾ 10 ਫਰਵਰੀ ਯਾਨੀ ਭਲਕੇ ਜਲੰਧਰ ਦੇ ਪਿੰਡ ਫਤਿਹਪੁਰ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ  ਧਰਤੀ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਐਨਆਰਆਈ ਹੈ ਤੇ ਇਹ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਜਾ ਰਿਹਾ ਹੈ। ਇਸ ਵਿਆਹ ਸਬੰਧੀ ਸਾਰੀ ਜਾਣਕਾਰੀ ਨੂੰ ਗੁਪਤ ਰੱਖਿਆ ਜਾ ਰਿਹਾ ਹੈ। ਹਾਲਾਂਕਿ ਗੁਰੂਘਰ ‘ਚ ਵੀ ਵਿਆਹ ਦੀ ਬੁਕਿੰਗ ਉਨ੍ਹਾਂ ਦੇ ਨਾਂ ‘ਤੇ ਨਹੀਂ ਸਗੋਂ ਕਿਸੇ ਹੋਰ ਦੇ ਨਾਂ ‘ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦਾ ਵਿਆਹ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ ਨਾਲ ਹੋਣ ਜਾ ਰਿਹਾ ਹੈ। 

ਜਲੰਧਰ ਦੇ ਪਿੰਡ ਕੁਲਾਰਾ ਦਾ ਰਹਿਣ ਵਾਲਾ ਹੈ ਪਰਿਵਾਰ :

ਦੱਸਿਆ ਜਾ ਰਿਹਾ ਹੈ ਕਿ ਕਿਰਨਦੀਪ ਕੌਰ ਇਕ ਹਫ਼ਤਾ ਪਹਿਲਾਂ ਹੀ ਯੂ. ਕੇ. ਤੋਂ ਭਾਰਤ ਆਈ ਸੀ, ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ‘ਚ ਅੰਮ੍ਰਿਤਪਾਲ ਸਿੰਘ ਅਤੇ ਕਿਰਨਦੀਪ ਕੌਰ ਦਾ ਵਿਆਹ ਕਰਨ ਬਾਰੇ ਫ਼ੈਸਲਾ ਕੀਤਾ ਗਿਆ। ਜਿਸ ਲੜਕੀ ਨਾਲ ਅੰਮ੍ਰਿਤਪਾਲ ਦਾ ਵਿਆਹ ਹੋਣ ਜਾ ਰਿਹਾ ਹੈ, ਉਸ ਦਾ ਪਰਿਵਾਰ ਜਲੰਧਰ ਦੇ ਪਿੰਡ ਕੁਲਾਰਾਂ ਦਾ ਰਹਿਣ ਵਾਲਾ ਹੈ। ਪਰਿਵਾਰ ਦੀ ਅੰਮ੍ਰਿਤਪਾਲ ਸਿੰਘ ਨਾਲ ਪੁਰਾਣੀ ਜਾਣ-ਪਛਾਣ ਹੈ। ਫਿਲਹਾਲ ਲੜਕੀ ਇੰਗਲੈਂਡ ਵਿੱਚ ਸੈਟਲ ਹੈ ਅਤੇ ਵਿਆਹ ਸਮਾਗਮ ਲਈ ਇੰਗਲੈਂਡ ਤੋਂ ਪੰਜਾਬ ਆਈ ਹੋਈ ਹੈ।

Scroll to Top